
ਤੁਰ ਗਏ ਕਿਸੇ ਰਚਨਾਕਾਰ ਦੀ ਕਮਾਈ ਖਾਣਾ ਪਾਪ ਹੈ……ਇਹ ਤੁਸੀਂ ਨਹੀਂ ਅਸੀਂ ਆਖਦੇ ਹਾਂ…..ਬਹੁਤ ਸਾਰੇ ਪਬਲਿਸ਼ਰਜ ਅਣਖੀ ਸਾਹਿਬ ਦੀਆਂ ਰਚਨਾਵਾਂ ਨੂੰ ਛਾਪਦੇ ਆ ਰਹੇ ਨੇ…14 ਫ਼ਰਵਰੀ 2010 ਨੂੰ ਅਣਖੀ ਸਾਹਿਬ ਅਲਵਿਦਾ ਕਹਿ ਗਏ….ਰਚਨਾ ਨੇ ਅਲਵਿਦਾ ਅਜੇ ਨਹੀ ਕਿਹਾ…..ਚਲੋ ਉਹਨਾਂ ਸਾਰਿਆਂ ਦਾ ਭਲਾ ਜਿਨ੍ਹਾਂ ਨੇ ਪਾਠਕਾਂ ਸੰਗ ਕਿਤਾਬ ਨੂੰ ਰੱਖਿਆ….ਪਰ ਸੰਕਟ ਗਿਹਰਾ ਹੈ …ਪਾਠਕ ਵਰਗ ਕੋਲ ਕਿਤਾਬ ਹੁਣ ਖ਼ੁਦ ਚੱਲਕੇ ਜਾਵੇਗੀ…….ਕਿਤਾਬਾਂ ਛਪਣ ਤੇ ਵਿਚਰਣ ਦਾ ਸਿਲਸਿਲਾ ਹੁਣ ਉਹ ਨਹੀ ਰਿਹਾ ਜੋ ਅਣਖੀ ਸਾਹਿਬ ਦੇ ਸਮੇਂ ਸੀ……. ਪਰਤਾਪੀ ਕਿਤਾਬੀ ਰੂਪ ਚ ਪਹਿਲਾਂ 1992 ਚ ਆਈ ਸੀ…ਉਸ ਦੇ ਪਹਿਲੇ ਰੂਪ ਨੂੰ ਮੁੜ ਪਬਲਿਸ਼ਰਾਂ ਨੇ ਜਦੋਂ ਛਾਪਿਆ ਤਾਂ ਅਣਖੀ ਸਾਹਿਬ ਦਾ ਲਿਖਿਆ ਮੁੱਖ ਬੰਦ ਹਟਾ ਦਿੱਤਾ….ਹੁਣ ਇਹ ਪਹਿਲੇ ਰੂਪ ਦੀ ਪੇਸ਼ਕਾਰੀ ਹੈ ਨਿੱਜੀ ਟਿੱਪਣੀ ਦੇ ਨਾਲ….ਪਾਠਕ ਵਰਗ ਤੇ ਲੇਖਕ ਵਰਗ ਜਦੋਂ ਮੁੜ ਇਸ ਦਾ ਪਾਠ ਕਰੇਗਾ….ਕਈ ਤਰਾਂ ਦੇ ਸੰਵਾਦ ਚੌ ਗੁਜ਼ਰੇਂਗਾ …….ਨਵੇਂ ਪਬਲਿਸ਼ਰ ਦਾ ਧੰਨਭਾਗ ਕਿ ਉਹਨਾਂ ਨੇ ਇਸ ਦੇ ਰੂਪ ਦੀ ਵਿਰਾਸਤ ਨੂੰ ਜਿਉਂਦਾ ਰੱਖਿਆ….. - ਕਰਾਂਤੀ ਪਾਲ
| Brand Name | Autumn Art |
| Manufacturer | Autumn Art |
| Item Type | Contemporary · Books |
| Shipping Weight | 327 g |
| Package Dimensions | 21.6 × 14 × 1.8 cm |
| Category | Books › Romance › Contemporary |
| Category Rank | #818,388 in Books |
| Marketplace Rating | 4.2 out of 5 (10 ratings on the source marketplace) |